ਬਾਬਾ ਫਰੀਦ ਦੀ ਬਾਣੀ ਵਿਚ ਨੈਤਿਕ ਚੇਤਨਾ
- Author ਡਾ ਕਮਲਪ੍ਰੀਤ ਕੌਰ
- DOI http://wwj
- Country : India
- Subject :
ਚੇਤਨਾ ਇਕ ਮਨੋਵਿਗਿਆਨਕ ਸੰਕਲਪ ਹੈ, ਜਿਸ ਨੂੰ 1690 ਈ: ਵਿਚ ਇਕ ਅੰਗਰੇਜ ਦਾਰਸ਼ਨਿਕ ਜੈਨ ਲਾਕ (John Like) ਨੇ ਪਰਿਭਾਸ਼ਤ ਕੀਤਾ ਉਸ ਅਨੁਸਾਰ “ਚੇਤਨਾ ਮਨੁੱਖੀ ਮਨ ਵਿਚ ਹੋ ਰਹੀ ਪ੍ਰਕ੍ਰਿਆ ਦਾ ਅਨੁਭਵ ਜਾਂ ਪ੍ਰਤੱਖ ਵਿਗਿਆਨ ਹੈ।”
ਆਪਣੇ ਮਨ ਦੇ ਵਰਤਾਰੇ ਨੂੰ ਸਮਝਣ ਲਈ ਮਨੁੱਖਾਂ ਵੱਲੋਂ ਸਵੈ-ਪੜਚੋਲ ਦੀ ਵਿਧੀ ਅਪਣਾਈ ਜਾਂਦੀ ਹੈ। ਇਹ ਚੇਤਨਾ ਦਾ ਅੰਸ਼ ਹੈ ਜੋ ਮਨੁੱਖ ਨੂੰ ਦੂਜੇ ਜੀਵ-ਜੰਤੂਆਂ ਤੇ ਵੱਖਰਾ ਕਰਦੀ ਹੈ। ਮਨੁੱਖੀ ਮਨ ਚੇਤਨਾ ਦਾ ਪਾਸਾਰਾ ਹੈ। ਚੇਤਨਾ ਦੇ ਵਹਾ ਦਾ ਰੂਪ ਬਦਲਦਾ ਰਹਿੰਦਾ ਹੈ। ਚੇਤਨਾ ਅਤੇ ਅਨੁਭਵ ਵਿਚ ਵੀ ਫਰਕ ਹੁੰਦਾ ਹੈ। ਮਨੁੱਖੀ ਜੂਨ ਤੋਂ ਸਰੀਰ ਆਪਸ ਵਿਚ ਸੰਬੰਧਤ ਹੋਣ ਕਰਕੇ ਚੇਤਨਾ ਤੋ ਅਨੁਭਵ ਨੂੰ ਸਮਝਣ ਤੇ ਸੁਲਝਾਉਣ ਵਿਚ ਸਹਾਈ ਹੁੰਦੇ ਹਨ ਭਾਂਵੇ ਕਿ ਚੇਤਨਾ ਦੀ ਪ੍ਰਕ੍ਰਿਤੀ ਇਕ ਰਹੱਸ ਹੈ ।
ਭੌਤਿਕਵਾਦੀ ਦਰਸ਼ਨ ਅਨੁਸਾਰ ਚੇਤਨਾ ਪਦਾਰਥ ਦੇ ਲੰਮੇ ਸਮੇਂ ਦੇ ਵਿਕਾਸ ਦਾ ਸਿੱਟਾ ਹੈ। ਮਨੁੱਖ, ਪਦਾਰਥਕ ਸੰਸਾਰ ਦੇ ਸਾਪੇਖ ਤੌਰ ਤੇ ਪਿਛੋਂ ਜਾ ਕੇ ਹੋਏ ਵਿਕਾਸ ਦਾ ਨਤੀਜਾ ਹੈ। ਮਨੁੱਖ ਨੂੰ ਸੂਝਵਾਨ ਹੋਣ ਲਈ ਕਰੋੜਾਂ ਸਾਲ ਲੱਗੇ। ਵਿਕਾਸ ਦੀਆਂ ਉਚੇਰੀਆਂ ਪੱਧਰਾਂ ਅਤੇ ਉਤੇਜਨਸ਼ੀਲਤਾ ਦਾ ਗੁਣ ਹੀ ਉਚੇਰੇ ਤੰਤੂਈਂ ਗਤੀਵਿਧੀਆਂ ਦਾ ਅਧਾਰ ਬਣਦਾ ਹੈ ਜਿਸ ਨੂੰ ਅਸੀਂ ਮਨੋਵਿਗਿਆਨਕ ਕਿਰਿਆ ਦਾ ਨਾਂ ਦਿੰਦੇ ਹਾਂ ।
"ਮਨੁੱਖੀ ਚੇਤਨਾ ਦਾ ਸਬੰਧ ਪਦਾਰਥਕ ਆਲੇ ਦੁਆਲੇ ਨਾਲ ਅਟੁੱਟ ਹੈ। ਚੇਤਨਾ ਦੇ ਗੁਣਇੰਦੜੀਆਂ ਉਤੇ ਅਮਲ ਕਰਦੇ ਹਨ, ਜਿਸ ਦੇ ਸਿਟੇ ਵਜੇ ਉਤੇਜਨਾ ਤੰਤੂਆਂ ਨੂੰ ਅਨੁਭਵੀ ਉਭਾਰ ਤੱਕ ਲੈ ਜਾਂਦਾ ਹੈ ।”
ਸਾਹਿਤ ਮਨੁੱਖੀ ਚੇਤਨਾ ਅਤੇ ਵਿਚਾਰਾਂ ਦੇ ਵਿਕਾਸ ਵਿਚ ਵਿਸ਼ੇਸ਼ ਭੂਮਿਕਾ ਅਦਾ ਕਰਦਾ ਹੈ। ਸਾਹਿਤ ਨੇ ਮਨੁੱਖ ਦੇ ਮਾਨਸਿਕ ਵਿਕਾਸ ਅਤੇ ਮਨੁੱਖੀ ਚੇਤਨਾ ਨੂੰ ਬਹੁਤ ਪ੍ਰਭਾਵਿਤ ਕੀਤਾ। ਹਰ ਯੁੱਗ ਵਿਚ ਸਾਹਿਤ ਮਨੁੱਖੀ ਚੇਤਨਾ ਨੂੰ ਲੋੜ ਅਨੁਸਾਰ ਬਦਲਣ ਲਈ ਬਹੁਤ ਸ਼ਕਤੀਸ਼ਾਲੀ ਹਥਿਆਰ ਵਜੋਂ ਕਾਰਗਰ ਰਿਹਾ ਹੈ। ਸਾਹਿਤ ਵਿਚ ਚੇਤਨਾ ਦਾ ਵਿਸ਼ੇਸ਼ ਦਰਜਾ ਰਿਹਾ ਹੈ ਕਿਉਂਕਿ ਇਸ ਵਿਚ ਮਾਨਸਿਕ ਗਤੀਵਿਧੀ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਹਨ ਜਿਵੇਂ ਸੰਵੇਦਨਾ, ਅਨੁਭਵ, ਧਾਰਨਾ, ਵਿਚਾਰ-ਭਾਵਨਾ ਅਤੇ ਇੱਛਾ ਸ਼ਕਤੀ ਆਦਿ।
Comments
No have any comment !