ਗੁਰਦਿਆਲ ਸਿੰਘ ਦੀ ਕਹਾਣੀ ਸੰਗੀ ਫੁੱਲ ਦੀ ਸੌਂਗੀ ਦਾ ਮਨੋ ਯਥਾਰਥ

Keywords : Tales, Literature, Psychology, Stories, Punjabi, Fairy, Subconscious, Relationship, Reader, Fiction


Abstract

ਸਾਹਿਤ ਅਤੇ ਮਨੋਵਿਗਿਆਨ ਦੇ ਆਪਸੀ ਰਿਸ਼ਤੇ ਦੀ ਚਰਚਾ ਉਸ ਸਮੇਂ ਤੋਂ ਚੱਲੀ ਆਉਂਦੀ ਹੈ ਜਦੋ ਇਸ ਨੂੰ ਵਿਗਿਆਨ ਦੇ ਤੌਹ ਤੇ ਮੰਨਿਆ ਵੀ ਨਹੀਂ ਸੀ ਜਾਂਦਾ । ਮਨੋਵਿਗਿਆਨ ਦਾ ਜਨਮ ਮਸਾਂ ਸੌ ਕੁ ਸਾਲ ਪੁਰਾਣਾ ਹੈ । ਸਾਹਿਤ ਅਤੇ ਮਨੋਵਿਗਿਆਨ ਦਾ ਰਿਸ਼ਤਾ ਚਾਹ ਪੱਧਰਾ ਉਪਰ ਪਛਾਣਿਆ ਜਾ ਸਕਦਾ ਹੈ। ਮਨੋਵਿਗਿਆਨ ਸਾਹਿਤਕਾਰ ਦੇ ਵਿਅਕਤੀਤਵ ਨਾਲ ਵੀ ਸੰਬੰਧਤ ਹੈ ਅਤੇ ਸਿਰਜਨ ਪ੍ਰਕ੍ਰਿਆ ਨਾਲ ਵੀ ਮਨੋਵਿਗਿਆਨ ਪਾਠਕ ਜਾਂ ਸਰੋਤੇ ਉਪਰ ਪੈਣ ਵਾਲੇ ਪ੍ਰਭਾਵ ਨਾਲ ਵੀ ਸੰਬੰਧਿਤ ਹੈ । ਸਾਹਿਤ ਸੰਚਾਰ ਦੇ ਅੰਤਰਗਤ ਵੀ ਕੁੱਝ ਨੇਮ ਕ੍ਰਿਆਸ਼ੀਲ ਰਹਿੰਦੇ ਹਨ ਜਿਨਾਂ ਰਾਹੀ ਸਾਹਿਤ ਅਤੇ ਮਨੋਵਿਗਿਆਨ ਦੇ ਆਪਸੀ ਸਬੰਧਾਂ ਦੀ ਸਹੀ ਪਛਾਣ ਹੋ ਸਕਦੀ ਹੈ ।
ਪੰਜਾਬੀ ਗਲਪ ਸਾਹਿਤ ਵਿਚੋ ਪੰਜਾਬੀ ਕਹਾਣੀ ਇੱਕ ਵੱਖਰੀ ਤੇ ਮਕਬੂਲ ਵਿਧਾ ਹੈ । ਲਿਖਤੀ/ਸਾਹਿਤ ਤੋਂ ਵੀ ਪਹਿਲਾਂ ਕਹਾਣੀ ਨਾਨੀਆ ਦਾਦੀਆ ਦੀ ਬੁੱਕਲ ਵਿਚ ਪਨਪਦੀ ਰਹੀ ਹੈ । ਜੋ ਸਾਡਾ ਵਿਰਸਾ ਵੀ ਹੈ ਅਤੇ ਗੌਰਵ ਵੀ । ਸਾਡੀ ਆਧੁਨਿਕ ਪੰਜਾਬੀ ਕਹਾਣੀ ਦੇ ਪਿਛੋਕੜ ਵਿੱਚ ਪੌਰਾਣਿਕ ਕਥਾਵਾਂ, ਪਰੰਪਰਾਵਾਦੀ ਕਹਾਣੀਆਂ, ਜਨੌਰ ਛੁਹਾਣੀਆਂ, ਪਰੀ-ਕਥਾਵਾਂ, ਬਾਤਾਂ ਤੇ ਬੂਟਿਆਂ ਸਬੰਧੀ ਕਹਾਣੀਆਂ ਦਾ ਭਰਭੂਰ ਖ਼ਜਾਨਾ ਹੈ । ਵਿਰਸੇ ਵਿੱਚ ਪ੍ਰਾਪਤ ਇਨਾਂ ਕਥਾਵਾਂ-ਕਹਾਣੀਆਂ ਵਿਚੋਂ ਮਨੁੱਖ ਦੇ ਵਿਕਾਸ ਦੇ ਸਾਰੇ ਪੜਾਵਾਂ ਦਾ ਜਿਕਰ ਮਿਲ ਜਾਂਦਾ ਹੈ । ਇਸ ਤਰਾ ਸਦੀਆਂ ਦੇ ਸਮੂਹਿਕ ਅਣਚੇਤਨ ਅਤੇ ਵਿਅਕਤੀਗਤ ਅਵਚੇਤਨ ਤੱਕ ਸਾਡੀ ਪਹੁੰਚ ਹੋ ਜਾਂਦੀ ਹੈ ।

Download



Comments
No have any comment !
Leave a Comment